
ਮਹਾਂਕੁੰਭ ਨਗਰ (ਉੱਤਰ ਪ੍ਰਦੇਸ਼), 27 ਫਰਵਰੀ (ਮੋਹਿਤ ਸਿੰਗਲਾ)-ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਯਾਗਰਾਜ ਦੀ ਆਪਣੀ ਫੇਰੀ ਦੌਰਾਨ ਵੀਰਵਾਰ ਨੂੰ ਡਿਜੀਟਲ ਮੀਡੀਆ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਮਹਾਂਕੁੰਭ ਨੂੰ ਇਕ ਵਿਸ਼ਵਵਿਆਪੀ ਸਮਾਗਮ ਬਣਾਉਣ ਵਿਚ ਮੀਡੀਆ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਸਲ ਵਿਚ ਮਹਾਂਕੁੰਭ ਪ੍ਰਯਾਗਰਾਜ ਇਕ ਵਿਸ਼ਵਵਿਆਪੀ ਸਮਾਗਮ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਅਨੁਸਾਰ ਇਸ ਕੰਮ ਨੂੰ ਪੂਰਾ ਕਰਨ ਵਿਚ ਸਾਨੂੰ ਸਫਲਤਾ ਮਿਲੀ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਜਿਸ ਲਈ ਤੁਸੀਂ ਇਸਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਲਿਆਂਦਾ ਹੈ। ਸੀ.ਐਮ. ਨੇ ਕਿਹਾ ਕਿ ਮੈਂ ਦੇਖ ਰਿਹਾ ਸੀ ਕਿ ਦਿਨ ਹੋਵੇ ਜਾਂ ਰਾਤ, ਸਵੇਰ ਹੋਵੇ ਜਾਂ ਸ਼ਾਮ, ਠੰਢੀ ਲਹਿਰ ਹੋਵੇ ਜਾਂ ਤੇਜ਼ ਧੁੱਪ ਪਰ ਜੇ ਕੋਈ ਲਗਾਤਾਰ ਕੰਮ ਕਰ ਰਿਹਾ ਸੀ ਤਾਂ ਉਹ ਮੀਡੀਆ ਸੀ ਜਾਂ ਤਾਂ ਮਾਂ ਗੰਗਾ ਦਾ ਪ੍ਰਵਾਹ ਵਗ ਰਿਹਾ ਸੀ ਜਾਂ ਮੀਡੀਆ ਕੰਮ ਕਰ ਰਿਹਾ ਸੀ ਅਤੇ ਤੁਹਾਡੀ ਸਾਕਾਰਾਤਮਕ ਭੂਮਿਕਾ ਦੇ ਕਾਰਨ ਮਹਾਂਕੁੰਭ ਪ੍ਰਯਾਗਰਾਜ ਨਵੇਂ ਰਿਕਾਰਡ ਬਣਾਉਣ ਲਈ ਅੱਗੇ ਵਧਿਆ।