
.jpeg)
.jpeg)
.jpeg)
.jpeg)
.jpeg)
.jpeg)
.jpeg)
.jpeg)
.jpeg)

ਪ੍ਰਯਾਗਰਾਜ, 27 ਫਰਵਰੀ- 45 ਦਿਨਾਂ ਤੱਕ ਚੱਲਣ ਵਾਲਾ ਮਹਾਂਕੁੰਭ ਕੱਲ੍ਹ ਖ਼ਤਮ ਹੋ ਗਿਆ। ਹਾਲਾਂਕਿ, ਅੱਜ ਵੀ ਮੇਲੇ ਵਿਚ ਸ਼ਰਧਾਲੂਆਂ ਦੀ ਭੀੜ ਹੈ। ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਦੋਵੇਂ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਅਤੇ ਕੇਸ਼ਵ ਪ੍ਰਸਾਦ ਮੌਰਿਆ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸੰਗਮ ਪਹੁੰਚੇ। ਇਸ ਦੌਰਾਨ ਯੋਗੀ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਨੇ ਅਰੈਲ ਘਾਟ ਦੀ ਸਫ਼ਾਈ ਕੀਤੀ। ਸਾਰਿਆਂ ਨੇ ਗੰਗਾ ਵਿਚੋਂ ਕੂੜਾ ਹਟਾਇਆ। ਯੋਗੀ ਦੁਪਹਿਰ ਨੂੰ ਗੰਗਾ ਪੰਡਾਲ ਵਿਖੇ ਪੁਲਿਸ ਵਾਲਿਆਂ, ਸਫਾਈ ਕਰਮਚਾਰੀਆਂ ਅਤੇ ਕਿਸ਼ਤੀਆਂ ਵਾਲਿਆਂ ਦਾ ਸਨਮਾਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਟਵੀਟ ਕਰ ਕਿਹਾ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਇਹ ਤੁਹਾਡੇ ਸਫਲ ਮਾਰਗਦਰਸ਼ਨ ਦਾ ਨਤੀਜਾ ਹੈ ਕਿ ‘ਏਕਤਾ, ਸਮਾਨਤਾ, ਸਦਭਾਵਨਾ ਦਾ ਮਹਾਂਯੱਗ’ ਮਹਾਂਕੁੰਭ-2025, ਪ੍ਰਯਾਗਰਾਜ ਅੱਜ ਸੁਰੱਖਿਆ, ਸਫਾਈ ਅਤੇ ਚੰਗੇ ਪ੍ਰਬੰਧਨ ਦੇ ਨਾਲ-ਨਾਲ ਸ਼ਾਨ ਅਤੇ ਦਿਵਯਤਾ ਦੇ ਨਵੇਂ ਮਾਪਦੰਡ ਸਥਾਪਤ ਕਰਕੇ ਸਮਾਪਤ ਹੋਇਆ ਹੈ। ਪਿਛਲੇ 45 ਪਵਿੱਤਰ ਦਿਨਾਂ ਵਿਚ, 66 ਕਰੋੜ ਤੋਂ ਵੱਧ ਸ਼ਰਧਾਲੂਆਂ, ਜਿਨ੍ਹਾਂ ਵਿਚ ਪੂਜਨੀਕ ਸੰਤ ਅਤੇ ਰਿਸ਼ੀ ਸ਼ਾਮਿਲ ਹਨ, ਨੇ ਪਵਿੱਤਰ ਤ੍ਰਿਵੇਣੀ ਵਿਚ ਸ਼ਰਧਾ ਦੀ ਡੁੱਬਕੀ ਲਗਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਮਨੁੱਖਤਾ ਦਾ ਇਹ ਤਿਉਹਾਰ, ਜੋ ਪੂਰੀ ਦੁਨੀਆ ਨੂੰ ‘ਸਾਰੇ ਲੋਕ ਇਕ ਹਨ’ ਦਾ ਅੰਮ੍ਰਿਤ ਸੰਦੇਸ਼ ਦਿੰਦਾ ਹੈ, ‘ਵਸੁਧੈਵ ਕੁਟੁੰਬਕਮ’ ਦੀ ਪਵਿੱਤਰ ਭਾਵਨਾ ਨਾਲ ਪੂਰੀ ਦੁਨੀਆ ਨੂੰ ਏਕਤਾ ਦੇ ਧਾਗੇ ਵਿਚ ਬੰਨ੍ਹ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਹਾਡਾ ਮਾਰਗਦਰਸ਼ਨ ਅਤੇ ਸ਼ੁਭਕਾਮਨਾਵਾਂ ਹਮੇਸ਼ਾ ਸਾਡੇ ਸਾਰਿਆਂ ਨੂੰ ਨਵੀਂ ਊਰਜਾ ਪ੍ਰਦਾਨ ਕਰਦੀਆਂ ਹਨ। ਤੁਹਾਡਾ ਬਹੁਤ ਧੰਨਵਾਦ, ਪ੍ਰਧਾਨ ਮੰਤਰੀ ਜੀ।