ਅਖਿਲੇਸ਼ ਯਾਦਵ ਨੇ ਵਾਇਨਾਡ ਵਿਚ ਜ਼ਬਰਦਸਤ ਜਿੱਤ ਲਈ ਪ੍ਰਿਅੰਕਾ ਗਾਂਧੀ ਨੂੰ ਦਿੱਤੀ ਦਿਲੋਂ ਵਧਾਈ
ਲਖਨਊ (ਉੱਤਰ ਪ੍ਰਦੇਸ਼), 23 ਨਵੰਬਰ (ਏਐਨਆਈ) : ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਕਾਂਗਰਸ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲੋਕ ਸਭਾ ਲਈ ਉਪ ਚੋਣਾਂ ਵਿਚ ਵਾਇਨਾਡ ਤੋਂ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਹੈ। ਐਕਸ 'ਤੇ ਇਕ ਪੋਸਟ ਵਿਚ, ਅਖਿਲੇਸ਼ ਯਾਦਵ ਨੇ ਪ੍ਰਿਅੰਕਾ ਗਾਂਧੀ ਦੀ ਜਿੱਤ ਨੂੰ ਇਕ "ਇਤਿਹਾਸਕ ਜਿੱਤ" ਦੱਸਿਆ ਅਤੇ ਕਿਹਾ ਕਿ ਵਾਇਨਾਡ ਵਿਚ "ਸਕਾਰਾਤਮਕ, ਲੋਕ-ਮੁਖੀ ਰਾਜਨੀਤੀ" ਨੇ ਮੁੱਖ ਭੂਮਿਕਾ ਨਿਭਾਈ। ਵਾਇਨਾਡ ਲੋਕ ਸਭਾ ਉਪ-ਚੋਣ ਵਿਚ ਇਤਿਹਾਸਕ ਜਿੱਤ ਲਈ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵਧਾਈਆਂ ਅਤੇ ਸਕਾਰਾਤਮਕ ਲੋਕ-ਮੁਖੀ ਰਾਜਨੀਤੀ ਲਈ ਰਾਹ ਪੱਧਰਾ ਕਰਨ ਲਈ ਸ਼ੁਭਕਾਮਨਾਵਾਂ!"