ਬਿਹਾਰ 'ਚ ਵੀ 2025 ਦੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਤਿਆਰ ਹੋ ਚੁੱਕੀ ਹੈ: ਚਿਰਾਗ ਪਾਸਵਾਨ
ਨਵੀਂ ਦਿੱਲੀ, 23 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਕਈ ਸੂਬਿਆਂ 'ਚ ਉਪ ਚੋਣਾਂ ਦੇ ਨਤੀਜੇ ਆ ਗਏ ਹਨ। ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਨੇ ਭਾਜਪਾ ਦਾ ਲੋਕਾਂ ਨੇ ਜ਼ੋਰਦਾਰ ਸਮਰਥਨ ਕੀਤਾ ਹੈ। ਅਸਾਮ ਦੇ ਲੋਕਾਂ ਨੇ ਇਕ ਵਾਰ ਫਿਰ ਭਾਜਪਾ 'ਤੇ ਭਰੋਸਾ ਜਤਾਇਆ ਹੈ। ਮੱਧ ਪ੍ਰਦੇਸ਼ ਵਿਚ ਵੀ ਸਾਨੂੰ ਸਫਲਤਾ ਮਿਲੀ ਹੈ। ਬਿਹਾਰ ਵਿਚ ਐਨ.ਡੀ.ਏ. ਦਾ ਸਮਰਥਨ ਵਧਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਹੁਣ ਸਿਰਫ਼ ਵਿਕਾਸ ਚਾਹੁੰਦਾ ਹੈ। ਮੈਂ ਮਹਾਰਾਸ਼ਟਰ ਦੇ ਵੋਟਰਾਂ, ਨੌਜਵਾਨਾਂ, ਮਾਵਾਂ, ਕਿਸਾਨਾਂ ਅਤੇ ਦੇਸ਼ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ।