JALANDHAR WEATHER

ਮਹਾਰਾਸ਼ਟਰ ਦੀ ਜਨਤਾ ਨੇ ਸਾਨੂੰ ਦਿੱਤੀ ਇਕ ਅਣਕਿਆਸੀ ਜਿੱਤ - ਦੇਵੇਂਦਰ ਫੜਨਵੀਸ

ਮੁੰਬਈ, 23 ਨਵੰਬਰ- ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਸਵਾਲ ’ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ’ਤੇ ਕੋਈ ਵਿਵਾਦ ਨਹੀਂ ਹੋਵੇਗਾ। ਪਹਿਲੇ ਦਿਨ ਤੋਂ ਹੀ ਤੈਅ ਸੀ ਕਿ ਚੋਣਾਂ ਤੋਂ ਬਾਅਦ ਤਿੰਨਾਂ ਪਾਰਟੀਆਂ ਦੇ ਨੇਤਾ ਇਕੱਠੇ ਬੈਠਣਗੇ ਅਤੇ ਇਸ ’ਤੇ ਫੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ, ਇਸ ’ਤੇ ਕੋਈ ਵਿਵਾਦ ਨਹੀਂ ਹੈ। ਵਿਧਾਨ ਸਭਾ ਚੋਣਾਂ ’ਚ ਮਹਾਯੁਤੀ ਦੀ ਜਿੱਤ ’ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਦੀ ਜਨਤਾ ਨੇ ਸਾਨੂੰ ਇਕ ਅਣਕਿਆਸੀ ਜਿੱਤ ਦਿੱਤੀ ਹੈ। ਇਸ ਤੋਂ ਅਜਿਹਾ ਲੱਗਦਾ ਹੈ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ। ਉਨ੍ਹਾਂ ਨੇ ਜੋ ਨਾਅਰਾ ਦਿੱਤਾ ਸੀ ‘ਜੇ ਅਸੀਂ ਇਕ ਹਾਂ ਤਾਂ ਸੁਰੱਖਿਅਤ ਹਾਂ’ ਦੇ ਅਨੁਸਾਰ, ਸਾਰੇ ਵਰਗਾਂ ਅਤੇ ਫ਼ਿਰਕਿਆਂ ਦੇ ਲੋਕਾਂ ਨੇ ਇਕਜੁੱਟ ਹੋ ਕੇ ਸਾਨੂੰ ਵੋਟ ਦਿੱਤੀ, ਇਹ ਮਹਾਯੁਤੀ, ਮੁੱਖ ਮੰਤ ਰੀ ਏਕਨਾਥ ਸ਼ਿੰਦੇ, ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਅਤੇ ਰਾਮਦਾਸ ਅਠਾਵਲੇ ਦੀ ਜਿੱਤ ਹੈ, ਇਹ ਏਕਤਾ ਦੀ ਜਿੱਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ