ਦਰੱਖਤ ਨਾਲ ਗੱਡੀ ਟਕਰਾਉਣ ਕਰਕੇ ਗੱਡੀ ਚਾਲਕ ਦੀ ਮੌਤ
ਭੁਲੱਥ, (ਕਪੂਰਥਲਾ), 23 ਨਵੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਭਟਨੂਰਾ ਦੇ ਪੈਟਰੋਲ ਪੰਪ ਦੇ ਨੇੜੇ ਦਰਖ਼ਤ ਨਾਲ ਗੱਡੀ ਟਕਰਾਉਣ ਕਰਕੇ ਗੱਡੀ ਚਾਲਕ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਟਨੂਰਾ ਖੁਰਦ ਦਾ ਲੜਕਾ ਪਾਲ ਸਿੰਘ ਪੁੱਤਰ ਜਸਵੀਰ ਸਿੰਘ ਆਪਣੇ ਪਿੰਡ ਭਟਨੂਰਾ ਖੁਰਦ ਤੋਂ ਕਿਸੇ ਕੰਮਕਾਰ ਲਈ ਭੋਗਪੁਰ ਜਾ ਰਿਹਾ ਸੀ ਤੇ ਰਸਤੇ ’ ਚ ਪੈਂਦੇ ਪੈਟਰੋਲ ਪੰਪ ਦੇ ਨੇੜੇ ਕਿਸੇ ਗੱਡੀ ਨੂੰ ਬਚਾਉਂਦਿਆਂ, ਉਸ ਦੀ ਗੱਡੀ ਬੇਕਾਬੂ ਹੋ ਕੇ ਦਰਖ਼ਤ ਵਿਚ ਜਾ ਟਕਰਾਈ ਤੇ ਗੱਡੀ ਪਲਟੀਆਂ ਖਾਂਦੀ ਖੇਤ ਵਿਚ ਜਾ ਡਿੱਗੀ ਤੇ ਗੰਭੀਰ ਸੱਟ ਲੱਗਣ ਕਰਕੇ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ।