JALANDHAR WEATHER

ਸਰਹੱਦ ਨੇੜੇ ਨਸ਼ਾ ਤਸਕਰਾਂ ਵਲੋਂ ਬੀ.ਐਸ.ਐਫ. ਦੇ ਜਵਾਨਾਂ 'ਤੇ ਫਾਇਰਿੰਗ

ਜਲਾਲਾਬਾਦ, 29 ਸਤੰਬਰ (ਪ੍ਰਦੀਪ ਕੁਮਾਰ)-ਜਲਾਲਾਬਾਦ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਨਸ਼ੇ ਦੀ ਖੇਪ ਲੈਣ ਪੁੱਜੇ ਤਸਕਰਾਂ ਵਲੋਂ ਬੀ.ਐਸ.ਐਫ. ਜਵਾਨਾਂ 'ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀ.ਐਸ.ਐਫ਼. ਨੇ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1 ਪਿਸਟਲ, ਚਾਰ ਜ਼ਿੰਦਾ ਰੌਂਦ ਅਤੇ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ. ਨੇ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜਲਾਲਾਬਾਦ ਇਲਾਕੇ ਅੰਦਰ ਜੋਧੇਵਾਲਾ ਬੀ. ਓ. ਪੀ. ਨੇੜੇ ਇਹ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਭਾਰਤ ਪੁੱਜੀ ਸੀ, ਜਿਸ ਨੂੰ ਲੈਣ ਲਈ ਤਸਕਰ ਸਰਹੱਦ ਉਤੇ ਪੁੱਜੇ ਸਨ। ਜਿਥੇ ਇਸ ਦੀ ਭਿਣਕ ਬੀ.ਐਸ.ਐਫ. ਅਤੇ ਪਿੰਡ ਵਾਸੀਆਂ ਨੂੰ ਲੱਗ ਗਈ ਅਤੇ ਉਨ੍ਹਾਂ ਨੇ ਤਸਕਰਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਖੁਦ ਨੂੰ ਘੇਰਾ ਪੈਂਦਾ ਦੇਖ ਤਸਕਰਾਂ ਨੇ ਬੀ.ਐਸ.ਐਫ. ਦੀ ਟੀਮ ਉਤੇ ਫਾਇਰਿੰਗ ਕਰ ਦਿੱਤੀ ਅਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਬੀ.ਐਸ.ਐਫ. ਨੂੰ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਵਿਅਕਤੀ ਇਲਾਕੇ ਅੰਦਰ ਘੁੰਮ ਰਹੇ ਹਨ, ਜਿਸ ਤੋਂ ਬਾਅਦ ਬੀ. ਐਸ. ਐਫ. ਵਲੋਂ ਇਹ ਐਕਸ਼ਨ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਬੀ.ਐਸ.ਐਫ. ਨੇ ਦੋ ਨੌਜਵਾਨ ਤਸਕਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਪਾਸੋਂ ਨਾਜਾਇਜ਼ ਹਥਿਆਰ, ਪਿਸਤੌਲ, ਇਕ ਮੈਗਜ਼ੀਨ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਉਤੇ 690 ਗ੍ਰਾਮ ਦਾ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਉਥੇ ਹੀ ਕਥਿਤ ਦੋਸ਼ੀ ਗੁਰੂਹਰਸਾਏ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਅਤੇ ਇਕ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਦੱਸੇ ਜਾਂਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ