ਹਰਿਆਣਾ 'ਚ ਭਾਜਪਾ ਦੇ ਹੱਕ 'ਚ ਇਕ ਤਰਫਾ ਮਾਹੌਲ - ਨਾਇਬ ਸਿੰਘ ਸੈਣੀ
ਕਰਨਾਲ (ਹਰਿਆਣਾ), 29 ਸਤੰਬਰ-ਅੱਜ ਹਰਿਆਣਾ ਦੇ ਸੀ.ਐਮ. ਨਾਇਬ ਸਿੰਘ ਸੈਣੀ ਨੇ ਸੰਬੋਧਨ ਦੌਰਾਨ ਕਿਹਾ ਕਿ ਹਰਿਆਣਾ ਵਿਚ ਭਾਜਪਾ ਦੇ ਹੱਕ ਵਿਚ ਇਕ ਤਰਫਾ ਮਾਹੌਲ ਹੈ। ਹਰਿਆਣਾ ਵਿਚ ਭਾਜਪਾ ਤੀਜੀ ਵਾਰ ਸਰਕਾਰ ਬਣਾ ਰਹੀ ਹੈ। ਕਾਂਗਰਸ ਦਾ ਕੋਈ ਵੀ ਵੱਡਾ ਨੇਤਾ ਚੋਣ ਪ੍ਰਚਾਰ ਲਈ ਹਰਿਆਣਾ ਨਹੀਂ ਆਇਆ ਕਿਉਂਕਿ ਡਰ ਹੈ ਕਿ ਹਰਿਆਣਾ ਵਿਚ ਕਾਂਗਰਸ ਦੀ ਹਾਲਤ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਰਗੀ ਹੋਵੇਗੀ। ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ।