JALANDHAR WEATHER

ਮਾਤਾ ਸੁਖਮਿੰਦਰ ਕੌਰ ਸਰਬਸੰਮਤੀ ਨਾਲ ਬਾਘਾ ਪਿੰਡ ਦੀ ਸਰਪੰਚ ਚੁਣੀ ਗਈ

ਰਾਮਾਂ ਮੰਡੀ, 29 ਸਤੰਬਰ (ਤਰਸੇਮ ਸਿੰਗਲਾ)-ਅੱਜ ਨੇੜਲੇ ਪਿੰਡ ਬਾਘਾ ਦੇ ਲੋਕਾਂ ਵਲੋਂ ਪਿੰਡ ਦੇ ਗੁਰੂਘਰ ਵਿਖੇ ਇਕ ਵੱਡਾ ਇਕੱਠ ਕਰਕੇ ਸਰਬਸੰਮਤੀ ਨਾਲ ਪਿੰਡ ਦੇ ਸੁਖਦੀਪ ਸਿੰਘ ਸੀਪਾ ਦੀ ਮਾਤਾ ਸਰਦਾਰਨੀ ਸੁਖਮਿੰਦਰ ਕੌਰ ਸਰਾਂ ਪਤਨੀ ਸ੍ਰ. ਜੀਤ ਸਿੰਘ ਸਰਾਂ ਨੂੰ ਪਿੰਡ ਬਾਘਾ ਦੀ ਸਰਪੰਚ ਚੁਣ ਲਿਆ ਗਿਆ। ਇਸ ਤੋਂ ਇਲਾਵਾ ਹਰਮੇਲ ਸਿੰਘ, ਹਰਮੰਦਰ ਸਿੰਘ, ਠਾਣਾ ਸਿੰਘ, ਗੁਰਦਾਸ ਸਿੰਘ ਅਤੇ ਚਰਨਾ ਸਿੰਘ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ। ਸਮੂਹ ਪਿੰਡ ਦੇ ਲੋਕਾਂ ਨੇ ਨਵੀਂ ਚੁਣੀ ਪੰਚਾਇਤ ਨੂੰ ਆਪਣੀ ਸਹਿਮਤੀ ਦਿੱਤੀ ਅਤੇ ਹਾਰ ਪਾ ਕੇ ਵਧਾਈਆਂ ਦਿੱਤੀਆਂ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ