JALANDHAR WEATHER

80 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਥਾਨ 'ਚ ਤਬਦੀਲੀ

ਰਾਜਾਸਾਂਸੀ, 29 ਸਤੰਬਰ (ਹਰਦੀਪ ਸਿੰਘ ਖੀਵਾ)-ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਤਹਿਸੀਲਦਾਰ ਲੋਪੋਕੇ ਵਲੋਂ ਬਲਾਕ ਹਰਸ਼ਾ ਛੀਨਾ ਦੀਆਂ ਕੁੱਲ 80 ਪਿੰਡਾਂ ਦੀਆਂ ਪੰਚਾਇਤਾਂ ਲਈ ਸਰਪੰਚ ਤੇ ਪੰਚ ਦੀ ਚੋਣ ਵਿਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹਿਲੇ ਵਾਲੇ (ਕੇਂਦਰ) ਸਥਾਨ ਦਫਤਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ ਰਾਜਾਸਾਂਸੀ ਤੋਂ ਬਦਲ ਕੇ ਦਫਤਰ ਖੇਤੀਬਾੜੀ ਵਿਭਾਗ ਹਰਸ਼ਾ ਛੀਨਾ (ਨੇੜੇ ਦਾਣਾ ਮੰਡੀ ਕੁੱਕੜਾਂ ਵਾਲਾ) ਵਿਖੇ ਸਥਾਪਤ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਉਕਤ ਅਧਿਕਾਰੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬਲਾਕ ਹਰਸ਼ਾ ਛੀਨਾ ਦੇ 54 ਪਿੰਡਾਂ ਦਾ ਨੋਮੀਨੇਸ਼ਨ (ਨਾਮਜ਼ਦਗੀ ਪੱਤਰ ਦਾਖਲ) ਕੇਂਦਰ ਦਫਤਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਵਿਭਾਗ, ਰਾਜਾਸਾਂਸੀ ਵਿਖੇ ਸਥਾਪਤ ਕੀਤਾ ਗਿਆ ਸੀ ਪਰ ਹੁਣ ਬਲਾਕ ਹਰਸ਼ਾ ਛੀਨਾ ਦੇ ਕੁੱਲ 80 ਪਿੰਡਾਂ ਦੇ ਨੋਮੀਨੇਸ਼ਨ ਵੀ ਉਕਤ ਨੋਮੀਨੇਸ਼ਨ ਕੇਂਦਰ ਵਿਚ ਪ੍ਰਾਪਤ ਕੀਤੇ ਜਾਣੇ ਹਨ ਪਰ ਇਥੇ ਜਗ੍ਹਾ ਘੱਟ ਹੋਣ ਕਰਕੇ ਉਮੀਦਵਾਰਾਂ ਨੂੰ ਨੋਮੀਨੇਸ਼ਨ ਦਾਖਲ ਕਰਨ ਵਿਚ ਮੁਸ਼ਕਿਲ ਆ ਸਕਦੀ ਹੈ, ਇਸ ਲਈ ਉਪਰੋਕਤ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ 80 ਪਿੰਡਾਂ ਦਾ ਨੋਮੀਨੇਸ਼ਨ ਕੇਂਦਰ ਬਲਾਕ ਖੇਤੀਬਾੜੀ ਦਫਤਰ ਹਰਸ਼ਾ ਛੀਨਾ ਕੁੱਕੜਾਂ ਵਾਲਾ ਵਿਖੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਸ਼ਾ ਛੀਨਾ ਦੀਆਂ 26 ਪੰਚਾਇਤਾਂ ਲਈ ਅਜਨਾਲਾ ਕੇਂਦਰ ਬਣਾਇਆ ਗਿਆ ਸੀ, ਉਹ ਵੀ ਰੱਦ ਕਰਕੇ ਖੇਤੀਬਾੜੀ ਦਫਤਰ ਹਰਸ਼ਾ ਛੀਨਾ ਕੁੱਕੜਾਂ ਵਾਲਾ ਨਾਲ ਜੋੜ ਦਿੱਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ