JALANDHAR WEATHER

ਜੰਮੂ-ਕਸ਼ਮੀਰ 'ਚ ਕੁਝ ਸਿਆਸੀ ਪਾਰਟੀਆਂ ਅੱਤਵਾਦੀਆਂ ਦਾ ਕਰਦੀਆਂ ਹਨ ਸਮਰਥਨ - ਅਨੁਰਾਗ ਠਾਕੁਰ

ਜੰਮੂ-ਕਸ਼ਮੀਰ, 29 ਸਤੰਬਰ-ਅੱਜ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਵਲੋਂ ਲੇਬਨਾਨ ਅਤੇ ਗਾਜ਼ਾ ਜੰਗ ਵਿਚ ਅੱਤਵਾਦੀ ਹਸਨ ਨਸਰੁੱਲ੍ਹਾ ਦੇ ਮਰਨ 'ਤੇ ਆਪਣੀ ਮੁਹਿੰਮ ਨੂੰ ਰੱਦ ਕਰਨਾ ਵੱਖਵਾਦੀਆਂ, ਅੱਤਵਾਦੀਆਂ ਅਤੇ ਉਨ੍ਹਾਂ ਲੋਕਾਂ ਦਾ ਸਮਰਥਨ ਹੈ, ਜੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਿਲ ਹਨ। ਜੇ.ਕੇ.ਐਨ.ਸੀ., ਪੀ.ਡੀ.ਪੀ. ਅਤੇ ਕਾਂਗਰਸ ਵਰਗੀਆਂ ਪਾਰਟੀਆਂ ਇਸ ਗੱਲ ਤੋਂ ਜਾਣੂ ਹਨ ਕਿ ਢਾਕਾ 'ਚ ਹਿੰਦੂਆਂ ਨਾਲ ਕੀ ਹੋ ਰਿਹਾ ਹੈ, ਇਹ ਬਹੁਤ ਮੰਦਭਾਗਾ ਹੈ ਕਿ ਇਕ ਸਿਆਸੀ ਪਾਰਟੀ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਆਪਣੀਆਂ ਰੈਲੀਆਂ ਰੱਦ ਕਰ ਰਹੀ ਹੈ, ਜੋ ਲੋਕਤੰਤਰ ਦੇ ਹੱਕ ਵਿਚ ਨਹੀਂ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ