JALANDHAR WEATHER

ਪਿੰਡ ਜਲਾਲਾਬਾਦ ਖੁਰਦ ਦੇ ਲੋਕਾਂ ਨੇ ਸਰਬਸੰਮਤੀ ਨਾਲ ਚੁਣੇ ਸਰਪੰਚ ਤੇ ਪੰਚ

ਖਡੂਰ ਸਾਹਿਬ, 29 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਜਲਾਲਾਬਾਦ ਖੁਰਦ ਦੇ ਸਮੂਹ ਨਗਰ ਵਾਸੀਆਂ ਨੇ ਪੰਚਾਇਤੀ ਚੋਣਾਂ ਦੌਰਾਨ ਇਕੱਠ ਕਰਕੇ ਬਹੁਤ ਹੀ ਵਧੀਆ ਤਰੀਕੇ ਨਾਲ ਰਿਕਾਡ ਕਾਇਮ ਕੀਤਾ ਅਤੇ ਸਰਬਸੰਮਤੀ ਨਾਲ ਪੰਚਾਇਤ ਚੁਣੀ, ਜਿਸ ਵਿਚ ਹਰਦੀਪ ਸਿੰਘ (ਬੱਬੂ) ਦੀ ਧਰਮਪਤਨੀ ਕੰਵਲਜੀਤ ਕੌਰ ਨੂੰ ਜਲਾਲਾਬਾਦ ਖੁਰਦ ਦੀ ਸਰਪੰਚ ਅਤੇ ਹਰਦੇਵ ਸਿੰਘ, ਦੇਸਬੀਰ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਸਨਦੀਪ ਸਿੰਘ ਸਾਰਿਆਂ ਨੂੰ ਮੈਂਬਰ ਚੁਣਿਆ ਗਿਆ। ਸਮੂਹ ਨਗਰ ਵਾਸੀਆਂ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲਿਆ ਅਤੇ ਪਾਠੀ ਸਿੰਘ ਨੇ ਅਰਦਾਸ ਬੇਨਤੀ ਕੀਤੀ। ਚੁਣੀ ਹੋਈ ਪੰਚਾਇਤ ਨੇ ਸਾਰੇ ਨਗਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੇ ਤਨ-ਮਨ ਨਾਲ ਇਸ ਸੇਵਾ ਨੂੰ ਨਿਭਾਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ