ਪਿੰਡ ਟਾਂਡੀ ਵਿਖੇ ਤਰਵੇਲ ਸਿੰਘ ਸਰਬਸੰਮਤੀ ਨਾਲ ਬਣੇ ਸਰਪੰਚ
ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ)-ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖਲੀ ਵਿਖੇ ਵੀ ਅੱਜ ਸਰਬਸੰਮਤੀ ਨਾਲ ਪਿੰਡ ਦੇ ਲੋਕਾਂ ਨੇ ਸੱਤ ਮੈਂਬਰੀ ਕਮੇਟੀ ਦੀ ਚੋਣ ਕਰਦਿਆਂ ਤਰਵੇਲ ਸਿੰਘ ਨੂੰ ਸਰਪੰਚ ਚੁਣ ਲਿਆ। ਇਸ ਦੌਰਾਨ ਪਿੰਡ ਟਾਂਡੀ 'ਚ ਵੀ ਢੋਲ ਵੱਜੇ।