JALANDHAR WEATHER

ਟਰੱਕ ਵਿਚੋਂ ਇਕ ਕੁਇੰਟਲ ਚੂਰਾ ਪੋਸਤ ਕੀਤਾ ਬਰਾਮਦ, ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

 ਸੰਗਤ ਮੰਡੀ, 29 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਪਾਰਟੀ ਨੇ ਅੱਜ ਇਕ ਗਸ਼ਤ ਦੌਰਾਨ ਇਕ ਟਰੱਕ ਵਿਚੋਂ ਇਕ ਕੁਇੰਟਲ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਐਸ.ਆਈ. ਪਰਮਪਾਰਸ ਸਿੰਘ ਚਹਿਲ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬਠਿੰਡਾ ਡੱਬਵਾਲੀ ਰੋਡ 'ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਕੋਲ ਪਹੁੰਚੀ ਤਾਂ ਇਕ ਟਰਾਲਾ ਸ਼ੱਕੀ ਹਾਲਤ ਵਿਚ ਖੜ੍ਹਾ ਦਿਖਾਈ ਦਿੱਤਾ। ਜਦ ਪੁਲਿਸ ਨੇ ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਰੇਤ ਦੇ ਥੱਲੇ ਦੱਬੇ ਹੋਏ ਪੰਜ ਗੱਟੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦ ਗੱਟਿਆਂ ਦਾ ਵਜ਼ਨ ਕੀਤਾ ਤਾਂ ਇਕ ਕੁਇੰਟਲ ਚੂਰਾ ਪੋਸਤ ਬਰਾਮਦ ਹੋਇਆ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਕਾਬੂ ਕੀਤੇ ਗਏ ਦੋਨਾਂ ਟਰੱਕ ਡਰਾਇਵਰ ਦੀ ਪਹਿਚਾਣ ਸਾਰਜ ਖ਼ਾਨ ਅਤੇ ਉਸ ਦੇ ਸਾਥੀ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਧਨੌਲਾ ਮੰਡੀ ਦੇ ਤੌਰ ਤੇ ਹੋਈ ਹੈ ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸੰਗਤ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ