JALANDHAR WEATHER

ਹਲਕਾ ਰਾਜਾਸਾਂਸੀ ਦੇ ਪਿੰਡ ਕੁੱਤੀਵਾਲ ਵਿਖੇ ਸਰਬ ਸੰਮਤੀ ਨਾਲ ਬਣੀ ਪੰਚਾਇਤ

 ਚੋਗਾਵਾਂ, 29 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਅੱਜ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਕੁੱਤੀਵਾਲ ਵਿਖੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਿਆਂ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਬਿਨ੍ਹਾਂ ਮੁਕਾਬਲੇ ਸਰਬ ਸੰਮਤੀ ਨਾਲ ਚੁਣੀ ਗਈ। ਇਸ ਚੋਣ ਵਿਚ ਪ੍ਰਭਜੀਤ ਕੌਰ ਪਤਨੀ ਜਵਾਲਾ ਸਿੰਘ ਨੂੰ ਸਰਪੰਚ, ਹਰਦਿਆਲ ਸਿੰਘ, ਹਰਪਾਲ ਸਿੰਘ, ਗੁਰਦਾਸ ਸਿੰਘ, ਦਰਸ਼ਨ ਸਿੰਘ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਸਰਪੰਚ ਪ੍ਰਭਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਅੱਜ ਜੋ ਮੈਨੂੰ ਸਰਪੰਚੀ ਦੇ ਰੂਪ ਵਿਚ ਸੇਵਾ ਦਿੱਤੀ ਹੈ, ਉਸ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਕਰਾਂਗੀ। ਮੇਰੇ ਨਾਲ ਚੁਣੇ ਗਏ ਪੰਚਾਂ ਨੂੰ ਨਾਲ ਲੈ ਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਕੰਮ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ