JALANDHAR WEATHER

ਕਾਦੀਆਂ ਚ ਤੇਂਦੂਆ ਦਿਸਣ ਉਪਰੰਤ ਦਹਿਸ਼ਤ ਦਾ ਮਾਹੌਲ

 ਕਾਦੀਆਂ, 30 ਸਤੰਬਰ (ਕੁਲਵਿੰਦਰ ਸਿੰਘ) - ਕਾਦੀਆਂ ਸ਼ਹਿਰ ਦੇ ਹਰਚੋਵਾ ਰੋਡ 'ਤੇ ਸਥਿਤ ਕਾਲੋਨੀ ਅੰਦਰ ਬੀਤੀ ਦੁਪਹਿਰ ਇਕ ਵਿਅਕਤੀ ਵਲੋਂ ਤੇਂਦੂਆ ਵੇਖਣ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਦੂਸਰੇ ਪਾਸੇ ਸੀ.ਸੀ.ਟੀ.ਵੀ. ਕੈਮਰਿਆਂ ਅੰਦਰ ਤੇਂਦੂਆ ਦੇ ਦਿਸਣ ਨਾਲ ਜੰਗਲਾਤ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਲੀਮ ਅਹਿਮਦ ਨਾਂਅ ਦਾ ਵਿਅਕਤੀ ਦੁਪਹਿਰ ਸਮੇਂ ਜਦੋਂ ਕਾਦੀਆਂ ਤੋਂ ਹਰਚੋਵਾਲ ਰੋਡ ਵਾਲੇ ਪਾਸੇ ਜਾਣ ਲੱਗਾ ਤਾਂ ਉਸ ਨੂੰ ਕਾਰ ਦੇ ਸਾਹਮਣੇ ਅਜੀਬ ਕਿਸਮ ਦਾ ਕੋਈ ਜਾਨਵਰ ਲੰਘਦਾ ਦਿਸਿਆ। ਜਦੋਂ ਉਸਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਹ ਤੇਂਦੂਆ ਸੀ । ਇਸ ਤੋਂ ਉਪਰੰਤ ਉਸ ਨੇ ਆਸ- ਪਾਸ ਦੇ ਲੋਕਾਂ ਨੂੰ ਇਸ ਜਾਨਵਰ ਬਾਰੇ ਜਾਣਕਾਰੀ ਦਿੱਤੀ ਅਤੇ ਹਰਚੋਵਾਲ ਬੀਟ ਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਕਤੀ ਕਪੂਰ ਨਾਲ ਵੀ ਸੰਪਰਕ ਕੀਤਾ। ਜੰਗਲਾਤ ਵਿਭਾਗ ਵਲੋਂ ਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨ ਉਪਰੰਤ ਸਪੱਸ਼ਟ ਕੀਤਾ ਗਿਆ ਕਿ ਇਹ ਤੇਂਦੂਆ ਹੈ। ਵਿਭਾਗ ਨੇ ਲੋਕਾਂ ਨੂੰ ਘਰਾਂ ਤੋਂ ਨਿਕਲਣ ਸਮੇਂ ਸੁਚੇਤ ਰਹਿਣ ਤੇ ਬੱਚਿਆਂ ਦਾ ਖ਼ਾਸ ਕਰ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ