JALANDHAR WEATHER

ਪਿੰਡ ਮਰੜ 'ਚ ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ

 ਹਰੀਕੇ ਪੱਤਣ, 29 ਸਤੰਬਰ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਦਰਿਆ ਕਿਨਾਰੇ ਪੈਂਦੇ ਪਿੰਡ ਮਰੜ ਵਾਸੀਆਂ ਨੇ ਪਿੰਡ ਦੀ ਸਮੁੱਚੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ। ਚੋਣ ਨੂੰ ਲੈ ਕੇ ਪਿੰਡ ਮਰੜ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਪਿੰਡ ਵਾਸੀਆਂ ਦਾ ਇਕੱਠ ਹੋਇਆ, ਜਿਸ ਵਿਚ ਮੇਜਰ ਸਿੰਘ ਉਰਫ ਬੋਹੜ ਸਿੰਘ ਠੇਕੇਦਾਰ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਜਦਕਿ ਜਸਵੰਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਕੌਰ ਅਤੇ ਸਤਨਾਮ ਕੌਰ ਪੰਚ ਚੁਣੇ ਗਏ। ਜ਼ਿਕਰਯੋਗ ਹੈ ਕਿ ਪਿੰਡ ਮਰੜ ਨਿਵਾਸੀ ਪਿਛਲੇ 15 ਸਾਲ ਤੋਂ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣ ਰਹੇ ਹਨ। ਨਵੇਂ ਚੁਣੇ ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਠੇਕੇਦਾਰ ਨੇ ਕਿਹਾ ਕਿ ਉਹ ਸਮੂਹ ਪਿੰਡ ਵਾਸੀਆਂ ਦੇ ਧੰਨਵਾਦੀ ਹਨ ਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ